#Mindthegap Punjabi ਕੀ ਤੁਸੀਂ ਦੱਖਣੀ ਏਸ਼ਆਈ ਹੋ, ਅਤੇ ਕੀ ਤੁਸੀਂ ਕਿਸੇ ਬਜ਼ੁਰਗ, ਨਿਰੋਗ ਜਾਂ ਬੀਮਾਰ ਪਿਆਰੇ ਵਿਅਕਤੀ ਅਤੇ ਰਿਸ਼ਤੇਦਾਰ ਦੀ ਸੰਭਾਲ ਅਤੇ ਦੇਖਭਾਲ ਕਰਦੇ ਹੋ? ਜੇ ਹਾਂ, ਤਾਂ ਅਸੀਂ ਤੁਹਾਡੇ ਵਿਚਾਰ ਸੁਣਨਾ ਚਾਹਾਂਗੇ।

ਬਿਨਾਂ ਪੈਸੇ ਲਿਆਂ ਦੇਖਭਾਲ ਕਰਨ ਵਾਲੇ ਦੱਖਣੀ ਏਸ਼ਆਈ ਲੋਕਾਂ ਦੀ ਮਦਦ – ਰਾਇਲ ਬੋਰੋ ਆੱਵ ਵਿੰਜ਼ਰ ਐਂਡ ਮੇਡਨਹੈੱਡ ਵਿਚ ਬਿਨਾਂ ਪੈਸੇ ਲਿਆਂ ਦੇਖਭਾਲ ਕਰਨ ਦੇ ਆਪਣੇ ਤਜਰਬੇ ਨੂੰ ਸਾਂਝਾ ਕਰੋ।
young south asian girl

ਅਸੀਂ ਸੁਣਨਾ ਚਾਹੁੰਦੇ ਹਾਂ ਕਿ ਬਿਨਾਂ ਪੈਸੇ ਲਿਆਂ ਦੇਖਭਾਲ ਕਰਨ ਦਾ ਤੁਹਾਡਾ ਤਜਰਬਾ ਕੀ ਹੈ। ਇਸ ਵੇਲੇ ਤੁਹਾਨੂੰ ਕਿਹੜੀ ਮਦਦ ਮਿਲ ਸਕਦੀ ਹੈ, ਅਤੇ ਅਗਾਂਹ ਹਾਲਾਤ ਕਿਵੇਂ ਬਦਲਣ ਦੀ ਲੋੜ ਹੈ। ਇਹ ਤੁਸੀਂ ਸਾਡੇ ਸਰਵੇਅ (ਪੁੱਛ ਗਿੱਛ) ਦੇ ਜਵਾਬ ਵਿਚ ਸਾਨੂੰ ਦੱਸ ਸਕਦੇ ਹੋ। 

ਇਸ ਸਰਵੇਅ ਨੂੰ ਭਰੋ  

ਇਸ ਸਾਲ ਮਈ ਅਤੇ ਜੂਨ ਦੇ ਵਿਚਾਲੇ ਅਸੀਂ ਇਕ ਆਮ ਸਰਵੇਅ ( survey ) ਕੀਤਾ ਸੀ ਜਿਸ ਵਿਚ ਅਸੀਂ ਲੋਕਾਂ ਨੂੰ ਪੁੱਛਿਆ ਸੀ ਕਿ ਸਿਹਤ ਅਤੇ ਸਮਾਜਕ ਦੇਖਭਾਲ ਨਾਲ ਸੰਬੰਧਤ ਉਹਨਾਂ ਲਈ ਸਭ ਤੋਂ ਅਹਿਮ ਗੱਲਾਂ ਕੀ ਹਨ । ਦੇਖਭਾਲ ਕਰਨ ਵਾਲਿਆਂ ਨੇ ਸਾਨੂੰ ਦੱਸਿਆ ਕਿ ਉਹਨਾਂ ਨੂੰ ਵੱਧ ਮਦਦ ਦੀ ਲੋੜ ਹੈ। 

ਬਿਨਾਂ ਪੈਸੇ ਲਿਆਂ ਔਟਿਜ਼ਮ ਵਾਲੇ ਬੱਚੇ ਦੀ ਪੂਰਾ ਸਮਾਂ ਦੇਖਭਾਲ ਕਰਨ ਵਾਲਿਆਂ ਨੂੰ ਮਾਨਸਿਕ ਸਿਹਤ ਅਤੇ ਔਟਿਜ਼ਮ ਬਾਰੇ ਵੱਧ ਮਦਦ ਮਿਲਣੀ ਚਾਹੀਦੀ ਹੈ। ਜੀ ਪੀ ਡਾਕਟਰ ਤੋਂ ਵੱਧ ਮਦਦ ਮਿਲਣੀ ਚਾਹੀਦੀ ਹੈ ਅਤੇ ਗੱਲ ਕਰਨ ਲਈ ਵੱਧ ਲੰਮੀ ਅਪੁਆਇੰਟਮੈਂਟ ਮਿਲਣੀ ਚਾਹੀਦੀ ਹੈ। 

ਮੈਂ ਸਮਝਦਾ ਹਾਂ ਕਿ ਨਿਰਯੋਗ ਬੱਚਿਆਂ ਅਤੇ ਬਾਲਿਗ਼ਾਂ ਦੀ ਦੇਖਭਾਲ ਕਰਨ ਵਾਲਿਆਂ ਨੂੰ ਮਾਨਸਿਕ ਸਿਹਤ ਬਾਰੇ ਵੱਧ ਮਦਦ ਅਤੇ ਕੰਮ ਤੋਂ ਰਾਹਤ ਦੁਆਉਣ ਦੇ ਵੱਧ ਮੌਕੇ ਮਿਲਣੇ ਚਾਹੀਦੇ ਹਨ।”  

ਨਿਰਯੋਗ ਨੌਜਵਾਨ ਬਾਲਿਗ਼ਾਂ ਦੀ ਦੇਖਭਾਲ ਕਰਨ ਵਲ਼ਿਆਂ ਨੂੰ ਰਾਹਤ ਦੁਆਉਣ ਦੀਆਂ ਸਹੂਲਤਾਂ ਨਹੀਂ ਮਿਲ ਰਹੀਆਂ। 

ਮੈਨੂੰ ਗੰਭੀਰ ਡਿਪ੍ਰੈਸ਼ਨ, ਬੇਚੈਨੀ ਅਤੇ ਪੀ ਟੀ ਐੱਸ ਡੀ ਵੀ ਹੈ। ਸੇਵਾਵਾਂ ਦੇਣ ਵਾਲਿਆਂ ਨੂੰ ਮੇਰੇ ਔਟਿਜ਼ਮ ਦੀ ਅਤੇ ਪੂਰਾ ਸਮਾਂ ਦੇਖਭਾਲ ਕਰਨ ਬਾਰੇ ਕੋਈ ਪਰਵਾਹ ਨਹੀਂ ਸੀ, ਇਹਨਾਂ ਸਭ ਗੱਲਾਂ ਦਾ ਮਾਨਸਿਕ ਸਿਹਤ ਤੇ ਜ਼ਰੂਰ ਅਸਰ ਪੈਂਦਾ ਹੈ। 

ਇਹ ਮੰਨਿਆ ਜਾਂਦਾ ਹੈ ਕਿ ਕੋਵਿਡ-19 ਮਹਾਂਮਾਰੀ ਸ਼ੂਰੂ ਹੋਣ ਮਗਰੋਂ ਪੂਰੇ ਦੇਸ਼ ਵਿਚ 45 ਲੱਖ ਹੋਰ ਲੋਕ ( 4.5 million additional people ) ਬਜ਼ੁਰਗ, ਨਿਰਯੋਗ ਜਾਂ ਗੰਭੀਰ ਰੂਪ ਵਿਚ ਬੀਮਾਰ ਲੋਕਾਂ ਦੀ ਦੇਖਭਾਲ ਕਰ ਰਹੇ ਹਨ। ਇਹਨਾਂ ਵਿਚੋਂ ਬਹੁਤ ਸਾਰੇ ਲੋਕਾਂ ਨੂੰ ਬਿਨਾਂ ਪੈਸੇ ਲਿਆਂ ਦੇਖਭਾਲ ਕਰਨ ਦੇ ਨਾਲ ਨਾਲ ਪਰਿਵਾਰ ਅਤੇ ਕੰਮ ਕਾਜ ਵਿਚਕਾਰ ਨੱਠ ਭੱਜ ਕਰਨਾ ਬਹੁਤ ਮੁਸ਼ਕਿਲ ਜਾਪਦਾ ਹੈ। ਇੱਥੇ ਕੇਰਰਜ਼ ਵੀਕ 2020 ਖੋਜ ਰਿਪੋਰਟ ( Read Carers Week 2020 Research Report here. ) ਪੜ੍ਹੋ।

 

ਅਸੀਂ ਇਹ ਸਮਝਣਾ ਚਾਹੁੰਦੇ ਹਾਂ ਕਿ ਰਾਇਲ਼ ਬੋਰੋ ਆੱਵ ਵਿੰਜ਼ਰ ਐਂਡ ਮੇਡਨਹੈੱਡ ਵਿਚ ਬਿਨਾਂ ਪੈਸੇ ਲਿਆਂ ਦੇਖਭਾਲ ਕਰਨ ਵਾਲੇ ਦੱਖਣੀ ਏਸ਼ੀਆਈ ਏਸ਼ੀਆਈ ਲੋਕਾਂ ਦਾ ਜੀਵਨ ਕਿਹੋ ਜਿਹਾ ਹੈ। ਅਸੀਂ ਬਿਨਾਂ ਪੈਸੇ ਲਿਆਂ ਦੇਖਭਾਲ ਕਰਨ ਵਾਲੇ ਸਭ ਦੱਖਣੀ ਏਸ਼ੀਆਈ ਨੂੰ ਬੇਨਤੀ ਕਰਦੇ ਹਾਂ ਕਿ ਉਹ ਆ ਕੇ ਸਾਡੇ ਸਰਵੇਅ (ਪੁੱਛ ਗਿੱਛ) ਵਿਚ ਹਿੱਸਾ ਲੈ ਕੇ ਆਪਣੇ ਤਜਰਬੇ ਅਤੇ ਵਿਚਾਰ ਸਾਡੇ ਨਾਲ ਸਾਂਝੇ ਕਰਨ।

ਇਸ ਸਰਵੇਅ ਦੇ ਨਤੀਜੇ ਕਿਸੇ ਦਾ ਵੀ ਨਾਂ ਦੱਸੇ ਬਿਨਾਂ ਐਨ ਐਚ ਐੱਸ ਅਤੇ ਲੋਕਲ ਅਥਾਰਿਟੀਆਂ (ਕਉਂਸਿਲਾਂ) ਦੇ ਅਫ਼ਸਰਾਂ ਨਾਲ ਸਾਂਝੇ ਕੀਤੇ ਜਾਣਗੇ ਤਾਂਕਿ ਆਉਣ ਵਾਲੇ ਸਮੇਂ ਵਿਚ ਸੇਵਾਵਾਂ ਨੂੰ ਬਿਹਤਰ ਬਣਾਇਆ ਜਾ ਸਕੇ। 

ਸਾਡਾ ਨਿਸ਼ਾਨਾ ਇਹ ਹੈ: 

  • ਪਤਾ ਕਰਨਾ ਕਿ ਦੇਖਭਾਲ ਕਰਨ ਵਾਲੇ ਦੱਖਣੀ ਏਸ਼ੀਆਈ ਲੋਕ ਇਸ ਵੇਲੇ ਕਿਹੜੀਆਂ ਸਹੂਲਤਾਂ ਦੀ ਵਰਤੋਂ ਕਰ ਸਕਦੇ ਹਨ 
  • ਦੇਖਭਾਲ ਕਰਨ ਵਾਲੇ ਦੱਖਣੀ ਏਸ਼ੀਆਈ ਲੋਕਾਂ ਦੀਆਂ ਵਾਧੂ ਜਾਂ ਖ਼ਾਸ ਲੋੜਾਂ ਕੀ ਹਨ 
  • ਪਤਾ ਕਰਨਾ ਕਿ ਕਿਹੜੀਆਂ ਹੋਰ ਸਹੂਲਤਾਂ ਦੇਖਭਾਲ ਕਰਨ ਵਾਲੇ ਦੱਖਣੀ ਏਸ਼ੀਆਈ ਲੋਕਾਂ ਦੀ ਮਦਦ ਕਰ ਸਕਦੀਆਂ ਹਨ 

ਸਾਡੇ ਨਾਲ ਵਿਚਾਰ ਸਾਂਝੇ ਕਰਨ ਦੇ ਢੰਗ:  

  • ਸਰਵੇਅ ਨੂੰ ਔਨਲਾਈਨ ਭਰੋ: ਇਸ ਲਿੰਕ ਤੇ
  • ਜੇ ਤੁਸੀਂ ਸਰਵੇਅ ਫ਼ੋਨ ਤੇ ਕਰਨਾ ਚਾਹੁੰਦੇ ਹੋ, ਤਾਂ ਹੱਬ ਨੂੰ ਸੋਮਵਾਰ ਤੋਂ ਸ਼ੁੱਕਰਵਾਰ ਸਵੇਰੇ 09:00 ਵਜੇ ਤੋਂ ਸ਼ਾਮ ਦੇ 17:00 ਵਜੇ ਤਕ ਨੰਬਰ 0300 120184 ਤੇ ਫ਼ੋਨ ਕਰੋ।  
  • ਸਾਨੂੰ ਇਸ ਪਤੇ ਤੇ ਈਮੇਲ ਭੇਜੋ: info@healthwatchwam.co.uk 
  • ਸੋਸ਼ਲ ਮੀਡੀਆ ਚੈਨਲਾਂ ਰਾਹੀਂ ਸਾਡੇ ਨਾਲ ਸੰਪਰਕ ਕਰੋ, ਜਿਵੇਂ: FacebookTwitterInstagram (@healthwatchwam) 
  • ਜਾਂ ਇਸ ਪਤੇ ਤੇ ਸਾਨੂੰ ਖ਼ਤ ਲਿਖੋ:   
Healthwatch WAM,  
Unit 49, Aerodrome Studios,  
Airfield Way,  
Christchurch,  
Dorset,  
BH23 3TS 

Looking for information about health and care?

Find advice and information to help you stay well and make decisions about your health and social care support.

Find advice and information